ਜੂਨ 1984 ਵਿਚ ਇੰਡੀਅਨ ਫੌਜਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਅਨੇਕਾਂ ਗੁਰਧਾਮਾਂ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਵੱਜੋਂ ਦਰਜ਼ ਹੋਇਆ ਸੀ। ਭਵਾਨੀਗੜ੍ਹ ਦੀ ਸੰਗਤ ਵੱਲੋਂ 4 ਜੂਨ 2023 ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਦਲਜੀਤ ਸਿੰਘ ਵੱਲੋਂ ਜੋ ਵਿਚਾਰ ਸਾਂਝੇ ਕੀਤੇ ਗਏ ਉਹ ਇਥੇ ਮੁੜ ਸਾਂਝੇ ਕਰ ਰਹੇ ਹਾਂ।