ਪੰਥ ਸੇਵਕ ਸਖਸ਼ੀਅਤਾਂ ਦਾ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਬਾਰੇ ਨੀਤੀ ਬਿਆਨ

ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਸਿੱਖ ਵੋਟ ਰਾਜਨੀਤੀ ਦੀ ਮੌਜੂਦਾ ਹਾਲਾਤ ਬਾਰੇ ਇਕ ਸਾਂਝਾ ਨੀਤੀ ਬਿਆਨ ਜਾਰੀ ਕੀਤਾ ਹੈ। ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਇਸ ਬਿਆਨ ਵਿਚ ਕਿਹਾ ਹੈ ਕਿ ‘ਸਿੱਖ ਵੋਟ ਰਾਜਨੀਤੀ ਵਿਚ ਪਹਿਲਾਂ ਤੋਂ ਚੱਲ ਰਹੀ ਅੰਦਰੂਨੀ ਫੁੱਟ ਇਸ ਵੇਲੇ ਸਿਖਰਾਂ ਵੱਲ ਜਾ ਰਹੀ ਹੈ। ਅਜਿਹੇ ਵਿਚ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਪਹਿਲਾਂ ਤੋਂ ਚੱਲ ਰਿਹਾ ਇੰਡੀਅਨ ਸਟੇਟ ਦਾ ਦਖਲ ਹੁਣ ਹੋਰ ਵੀ ਭਾਰੂ ਹੋ ਗਿਆ ਹੈ। ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿ ਕਿਉਂਕਿ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਲੰਮੇ ਸਮੇਂ ਤੋਂ ਗੁਰਮਤਿ ਸੇਧਤ ਅਸੂਲਾਂ ਅਤੇ ਪਰੰਪਰਾਵਾਂ ਦੀ ਅਣਦੇਖੀ ਹੋ ਰਹੀ ਹੈ’।

ਸਾਂਝਾ ਬਿਆਨ

ਸਿੱਖ ਵੋਟ ਰਾਜਨੀਤੀ ਵਿਚ ਪਹਿਲਾਂ ਤੋਂ ਚੱਲ ਰਹੀ ਅੰਦਰੂਨੀ ਫੁੱਟ ਇਸ ਵੇਲੇ ਸਿਖਰਾਂ ਵੱਲ ਜਾ ਰਹੀ ਹੈ। ਅਜਿਹੇ ਵਿਚ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਪਹਿਲਾਂ ਤੋਂ ਚੱਲ ਰਿਹਾ ਇੰਡੀਅਨ ਸਟੇਟ ਦਾ ਦਖਲ ਹੁਣ ਹੋਰ ਵੀ ਭਾਰੂ ਹੋ ਗਿਆ ਹੈ। ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿ ਕਿਉਂਕਿ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਲੰਮੇ ਸਮੇਂ ਤੋਂ ਗੁਰਮਤਿ ਸੇਧਤ ਅਸੂਲਾਂ ਅਤੇ ਪਰੰਪਰਾਵਾਂ ਦੀ ਅਣਦੇਖੀ ਹੋ ਰਹੀ ਹੈ। ਇਸ ਵੇਲੇ ਸਿੱਖ ਵੋਟ ਰਾਜਨੀਤੀ ਆਪਣੇ ਮੂਲ ਅਧਾਰਾਂ, ਭਾਵ ਰਾਜਨੀਤੀ ਦੇ ਸਿੱਖ ਆਦਰਸ਼ਾਂ, ਜਥੇਬੰਦ ਹੋਣ ਦੀ ਪੰਥਕ ਰਿਵਾਇਤ ਅਤੇ ਗੁਰਮਤਿ ਸੇਧਤ ਸੰਘਰਸ਼ ਤੋਂ ਹੋਰ ਵੀ ਸੱਖਣੀ ਹੋ ਚੁੱਕੀ ਹੈ। ਰਾਜਨੀਤਕ ਖੇਤਰ ਵਿਚ ਵਿਚਰ ਰਹੇ ਲੋਕਾਂ ਦੀਆਂ ਲਾਲਸਾਵਾਂ ਜਿਵੇਂ ਕਿ ਸਮਰੱਥਾ ਤੋਂ ਵੱਧ ਅਹੁਦਿਆਂ ਤੇ ਪਦਵੀਆਂ ਨੂੰ ਹਾਸਲ ਕਰਨ ਤੇ ਤਾਕਤ ਨੂੰ ਨਿੱਜੀ ਮੁਫਾਦਾਂ ਲਈ ਵਰਤਣ ਜਿਹੀਆਂ ਇੱਛਾਵਾਂ ਹੀ ਸਟੇਟ ਦੇ ਦਖਲ ਦਾ ਰਾਹ ਖੋਲ੍ਹੀਆਂ ਹਨ ਤੇ ਸਿੱਖ ਵੋਟ ਰਾਜਨੀਤੀ ਵਿਚ ਇਹੀ ਵਾਪਰ ਰਿਹਾ ਹੈ। ਇਸ ਹਾਲਾਤ ਵਿਚੋਂ ਨਿੱਕਲਣ ਲਈ ਅੰਦਰੂਨੀ ਸੁਧਾਰਾਂ ਦੀ ਜਰੂਰਤ ਹੈ ਜਿਸ ਵਾਸਤੇ ਗੁਰੂ ਸਾਹਿਬਾਨ ਦੇ ਦਰਸਾਏ ਰਸਤੇ ਦਾ ਗਿਆਨ ਹਾਸਲ ਕਰਨਾ ਅਤੇ ਉਸ ਉੱਤੇ ਅਮਲ ਕਰਨਾ ਮੁੱਢਲੀ ਸ਼ਰਤ ਹੈ। ਇਸ ਵੇਲੇ ਸਿੱਖ ਵੋਟ ਰਾਜਨੀਤੀ ਵਿਚ ਸ਼ਾਮਿਲ ਸੁਹਿਰਦ ਹਿੱਸਿਆਂ ਨੂੰ ਆਪੋ-ਆਪਣੀ ਸਮਰੱਥਾ ਅਨੁਸਾਰ ਆਪਣੀ ਭੂਮਿਕਾ ਪਛਾਨਣ ਤੇ ਓਟਣ ਦੀ ਲੋੜ ਹੈ। ਇਸ ਵਾਸਤੇ ਉਹਨਾ ਨੂੰ ਤਿਆਗ ਭਾਵ ਤੇ ਆਪਸੀ ਸੰਵਾਦ ਦਾ ਅਮਲ ਅਪਨਾਉਣ ਚਾਹੀਦਾ ਹੈ।

ਵੱਲੋਂ:

ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਮਨਜੀਤ ਸਿੰਘ ਫਗਵਾੜਾ

੧੫ ਹਾੜ ੫੫੬ (ਨਾਨਕਸ਼ਾਹੀ)
੨੮ ਜੂਨ ੨੦੨੪ (ਈ.)