ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵੱਲੋਂ ਕਿਸਾਨਾਂ, ਮਜਦੂਰਾਂ ਤੇ ਮਜਲੂਮਾਂ ਦੇ ਹੱਕਾਂ ਲਈ ਵਿੱਢੇ ਸੰਘਰਸ਼ ਬਾਰੇ ਸਾਂਝਾ ਬਿਆਨ

ਸਾਂਝਾ ਬਿਆਨ

ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵੱਲੋਂ ਕਿਸਾਨਾਂ, ਮਜਦੂਰਾਂ ਅਤੇ ਮਜਲੂਮਾਂ ਦੇ ਹੱਕਾਂ ਲਈ ਕੀਤਾ ਜਾ ਰਿਹਾ ਸੰਘਰਸ਼ ਲੋਕਾਈ ਦੇ ਭਲੇ ਲਈ ਕੀਤਾ ਜਾ ਰਿਹਾ ਸੁਹਿਰਦ ਯਤਨ ਹੈ। 

ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਜਿਸ ਤਰੀਕੇ ਨਾਲ ਉਹਨਾ ਉੱਤੇ ਜ਼ਬਰ ਕਰਨ ਦਾ ਰਸਤਾ ਅਪਨਾਇਆ ਜਾ ਰਿਹਾ ਹੈ ਉਸ ਨਾਲ ਇੰਡੀਅਨ ਸਟੇਟ ਦੀ ਬਿਪਰਵਾਦੀ ਤਸੀਰ ਹੀ ਮੁੜ ਉਜਾਗਰ ਹੋਈ ਹੈ। 

ਜਦੋਂ ਇੰਡੀਅਨ ਸਟੇਟ ਬਿਪਰਵਾਦ ਦੀ ਲੋਕਾਈ ਨੂੰ ਗੁਲਾਮ ਬਣਾਉਣ ਦੀ ਨੀਤੀ ਲਾਗੂ ਕਰਨ ਲਈ ਵੱਡੇ ਸਿਰਮਾਏਦਾਰਾਂ ਨਾਲ ਰਲ ਕੇ ‘ਕਰੋਨੀ ਕੈਪਿਟਲਇਜ਼ਮ’ ਦੇ ਰਾਹ ਉੱਤੇ ਅੱਗੇ ਵਧ ਰਹੀ ਹੈ ਤਾਂ ਕਿਸਾਨ-ਮਜਦੂਰ ਤੇ ਮਜਲੂਮ ਆਪਣੇ ਹੱਕਾਂ ਦੀ ਰਾਖੀ ਲਈ ਵਾਜਿਬ ਸੰਘਰਸ਼ ਕਰ ਰਹੇ ਹਨ। ਪਹਿਲੇ ਕਿਸਾਨੀ ਸੰਘਰਸ਼ ਨੇ ਦਰਸਾਇਆ ਹੈ ਕਿ ਲੋਕਾਈ ਕੋਲ ਹੁਣ ਸੰਘਰਸ਼ ਦਾ ਹੀ ਕਾਰਗਰ ਰਸਤਾ ਬਾਕੀ ਬਚਿਆ ਹੈ। 

ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ‘ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ’ ਦਾ ਬਿਰਧ ਬਖਸ਼ਿਸ਼ ਕੀਤਾ ਹੈ। ਕਿਸਾਨਾਂ, ਮਜਦੂਰਾਂ ਤੇ ਮਜਲੂਮਾਂ ਦੇ ਇਸ ਸੰਘਰਸ਼ ਦੀ ਅਸੀਂ ਹਿਮਾਇਤ ਕਰਦੇ ਹਾਂ। 

ਇਸ ਵੇਲੇ ਇਹ ਜਰੂਰੀ ਹੈ ਕਿ ਪਹਿਲੇ ਕਿਸਾਨੀ ਸੰਘਰਸ਼ ਤੋਂ ਸੇਧ ਲੈਂਦਿਆਂ ਸੰਘਰਸ਼ ਕਰ ਰਹੇ ਹਿੱਸੇ ਆਪਸ ਵਿਚ ਇਕਜੁਟਤਾ ਅਤੇ ਇਤਫਾਕ ਕਾਇਮ ਕਰਨ। 

ਸਿੱਖ ਸੰਸਥਾਵਾਂ ਤੇ ਪੰਜਾਬ ਪੱਖੀ ਲੋਕਾਂ ਵੱਲੋਂ ਇਸ ਮੋਰਚੇ ਦੀ ਕੀਤੀ ਜਾ ਰਹੀ ਹਿਮਾਇਤ ਸਲਾਹੁਣਯੋਗ ਹੈ। ਲੋਕਾਈ ਦੀ ਬਿਹਤਰੀ ਚਾਹੁਣ ਵਾਲੇ ਸਾਰੇ ਹਿੱਸਿਆਂ ਨੂੰ ਇਸ ਮੋਰਚੇ ਦਾ ਸਹਿਯੋਗ ਕਰਨਾ ਚਾਹੀਦਾ ਹੈ। 

ਵੱਲੋਂ

ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਮਨਜੀਤ ਸਿੰਘ ਫਗਵਾੜਾ

੩ ਫੱਗਣ ੫੫੫ (ਨਾਨਕਸ਼ਾਹੀ)

15 ਫਰਵਰੀ 2024 (ਈਸਵੀ)